Sikh Girls Sen. Sec. School, Sidhwan Khurd

Aided School From VI to X Under P.S.E.B. Mohali

+1 & +2 Affiliated School (Affiliated No. 4417)

Visitors Diary

ਕੈਪਟਨ ਦਲਬਾਰਾ ਸਿੰਘ, ਪ੍ਰਧਾਨ, ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟੱਰਸਟ

ਸਿੱਧਵਾਂ ਖੁਰਦ(ਲੁਧਿਆਣਾ)

ਅੱਜ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਬੱਚਿਆਂ ਨੇ ਸ਼ਬਦਾਂ ਰਾਹੀ,ਕਵਿਤਾ ਪੜ੍ਹ ਕੇ ਤੇ ਤਕਰੀਰਾ ਰਾਹੀ ਬੜਾ ਅੱਛਾ ਪ੍ਰੋਗਰਾਮ ਪੇਸ਼ ਕੀਤਾ। ਇਸ ਨੂੰ ਦੇਖ ਕੇ ਸੁਣ ਕੇ ਬਹੁਤ ਅਸਰ ਪੈਂਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਇਨ੍ਹਾਂ ਸੁਣੀਆ ਹੋਈਆ ਗੱਲਾਂ ਨੂੰ ਆਪਣੇ ਵਿੱਚ ਅਪਨਾਉਣ ਦੀ ਕੋਸ਼ਿਸ ਕਰਦੇ ਹਾਂ। ਇਹ ਬੜਾ ਹੀ ਅੱਛਾ ਉਪਰਾਲਾ ਹੈ ਕਿ ਪੜ੍ਹਾਈ ਦੇ ਨਾਲ ਧਾਰਮਿਕ ਸਿੱਖਿਆ ਦਾ ਹੋਣਾ ਵੀ
ਬਹੁਤ ਜ਼ਰੂਰੀ ਹੈ। ਇਸ ਸਭ ਨੂੰ ਇਸ ਜਗ੍ਹਾਂ ਪਹੁੰਚਾਉਣ ‘ਚ ਸਕੂਲ ਦੇ ਪ੍ਰਿੰਸੀਪਲ ਸਤਿੰਦਰਜੀਤ ਕੌਰ ਅਤੇ ਸਟਾਫ਼ ਦਾ ਯੋਗਦਾਨ ਹੈ। ਮੈਂ ਇਹਨਾਂ ਸਾਰਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਇਸੇ ਤਰ੍ਹਾਂ ਸਕੂਲ ਤਰੱਕੀ ਵੱਲ ਵੱਧਦਾ ਰਹੇ।

ਸ. ਭਾਗ ਸਿੰਘ ਮੱਲਾ

ਸਾਬਕਾ ਐਮ.ਐਲ.ਏ. ਜਗਰਾਉਂ


ਅੱਜ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਮੈ ਨਵੀਂ ਲਾਇਬਰੇਰੀ ਦਾ ਉਦਘਾਟਨ ਕੀਤਾ ਹੈ । ਇਹ ਮੌਕਾ ਮੇਰੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ ਹੈ । ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਸਕੂਲ ਦਿਨ ਦੁੱਗਣੀ ਤਰੱਕੀ ਕਰੇ । ਮੈਂ ਸਮੂਹ ਸਟਾਫ, ਮੈਨੇਜਮੈਂਟ ਦਾ ਬਹੁਤ ਹੀ ਧੰਨਵਾਦੀ ਹਾਂ, ਖਾਸ ਕਰਕੇ ਕੈਪਟਨ ਸਾਹਿਬ ਅਤੇ ਬੀਬੀ ਸਤਿੰਦਰਜੀਤ ਕੌਰ ਦਾ ।

Mr.Y.P.Katyal

Joint Secretary, Central Board of Secondary Education, New Delhi

I convey my heart-felt congratulations for the successful conduct of the Athletic Meet. The performance of the students’ participation is rated to be excellent. It is noted with a sense of satisfaction from the Annual Report read out by the worthy Principal of Guru Hargobind Public Senior Secondary School, Sidhwan Khurd that every care and personal attention is being paid and students are provided all facilities and opportunities which are playing a pivotal vital role for the wholesome development of the personality of the students. The Management is rendering yeoman’s service in providing quality education to the students for rural area. I wish the students, the teaching and non-teaching staff and the dynamic Principal, a glorious future.

Dr. Khem Singh Gill (Former Vice Chancellor)

Punjab Agriculture University, Ludhiana

I am very pleased to visit Guru Hargobind Public Senior Secondary School, run by S.G.H.G.U. Hari Trust and to attend the Athletic Meet and Prize Distribution Function of the School. Congratulations to Ms.Satinderjit Kaur Principal, the Staff and the Management Committee for very impressive progress in Academics, Co-curricular and Sports activities. The institute is doing commendable service in imparting high quality education in the rural set up. May Guru Hargobind ji Maharaj bless the institution for continued growth and progress and guide us to follow the spiritual path of Guru Nanak alongwith scientific education.

Prof. N.S.Tasneem

Writer Panjabi and English

This visit of mine will be a memorable one for me. The institution is well organized and presents the true picture of all round study. My best wishes for all the members of the staff and the students. The Principal is like the guardian angel that looks after the young ones very well.

Sh.Ram Singh Kular ( Principal Chief Organizer)

Guru Gobind Singh Study Circle

I had the opportunity to attend the function in connection with Birthday celebrations of Guru Nanak Dev ji on 25/11/2004. Apart from enjoying the function and listening to the kids speeches I had the privilege to visit the Library of the School and Exhibition displayed on the occasion. It has been really one of the memorable days of my life. I wish the institution a very bright future.

Mr. Gurloveleen Singh Sidhu

SDM, Jagraon.  

I am greatly impressed by the institution. The Principal, staff and management deserve appreciations. I pray to Almighty God that this institution may progress by heaps and bounds in the days to come. This school is really serving meaningful purpose by imparting good education to the rural people.

Mr. Kirpal Singh Bhattal

(Retd. Chief Engineer)

Excellently organized exhibition. The collective efforts put in by the Principal & the staff are appreciable. There is little room for improvement. The concept of including, history, environments, population, social realities on the same floor has added colour. Congratulations!

Gurshminder Singh Jagpal

Principal Partap Public School, Ldh.

It has been a delight to be in this educational-oasis. Aesthetically done, imposing structure houses and educates students into all-rounded personalities. Keep chiseling the Formative years of students under your care to perfection. The Management, Principal, Staff and students deserve praise for playing perfect host to the 1st Panjabi Declamation Contest of LSSC (West) Grow and Glow. Amen!

Mr. Jaskaran Singh

(Retd. Chief Engineer)

The organization of Annual Athletic Meet is par-excellence and the performance of the participants is of great level. On this occasion, I congratulate worthy Principal Madam and her staff who trained the students to such a level of perfection. I appreciate their dedication to work and hope they will continue with the same spirit in future.

Dr. Charan Kamal Singh (Chief Secretary )

Guru Gobind Singh Study Circle, Ludhiana

Visit to the Sidhwan Group of Educational Institution reveals the visionary though and approach of its founders. It is heartening that the efforts are on to pursue what had been visualized. I, on behalf of Guru Gobind Singh Study Circle, hope and pray that many further mile-stones shall be achieved by unflinching dedication exhibited by the staff and management of these institutions.
“Sarbat da Bhala”.

Dr. D.J. Singh, Dy. Director & Dean

Punjab Police Academy, Phillour

It’s a wonderful experience to visit this great institution today. God bless all of us always !

ਗੁਰਦੀਪ ਸਿੰਘ ਭੈਣੀ

ਸਾਬਕਾ ਐਮ.ਐਲ.ਏ.

ਮੈ ਅੱਜ ਮਿਤੀ ੧੭/੧੧/੧੯੯੫ ਨੂੰ ਜੀ.ਐਚ.ਜੀ ਪਬਲਿਕ ਸਕੂਲ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਫੰਕਸ਼ਨ ਵਿੱਚ ਸ਼ਾਮਿਲ ਹੋਇਆ । ਮੈ ਵਿਦਿਆਰਥੀਆਂ ਦੇ ਪੰਜਾਬੀ, ਅੰਗਰੇਜ਼ੀ, ਹਿੰਦੀ ਵਿੱਚ ਸ਼ਬਦ, ਕੀਰਤਨ, ਕਵਿਤਾਵਾਂ ਤੇ ਲੇਖ ਸੁਣ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ । ਮੈਂ ਆਪਣੇ ਵਲੋਂ ਵਿਦਿਆਰਥੀਆਂ, ਪ੍ਰਿੰਸੀਪਲ, ਸਟਾਫ਼ ਅਤੇ ਮੈਨੇਜਮੈਂਟ ਦੀ ਸ਼ਲਾਘਾ ਕਰਦਾ ਹਾਂ ਤੇ ਪ੍ਰਮਾਤਮਾ ਅੱਗੇ
ਅਰਦਾਸ ਕਰਦਾ ਹਾਂ ਕਿ ਇਹ ਸਕੂਲ ਇਸੇ ਤਰ੍ਹਾਂ ਹਰ ਪੱਖ ਤੋਂ ਤਰੱਕੀ ਕਰਦਾ ਰਹੇ ।

ਅਮਰੀਕ ਸਿੰਘ ਆਲੀਵਾਲ

ਮੇਰੀ ਜ਼ਿੰਦਗੀ ਵਿੱਚੋ ਅੱਜ ਦਾ ਦਿਨ ਮੈਨੂੰ ਸਦਾ ਯਾਦ ਰਹੇਗਾ । ਪੇਂਡੂ ਖੇਤਰ ਚੋਂ ਇਹ ਸਕੂਲ ਸ਼ਹਿਰਾਂ ਦੇ ਵਧੀਆ ਸਕੂਲਾਂ ਵਿੱਚੋ ਵੀ ਅੱਗੇ ਹੈ । ਪੜ੍ਹਾਈ, ਖੇਡਾਂ, ਸਭਿਆਚਾਰਕ ਪੱਖੋਂ, ਹਰ ਪੱਖੋਂ ਅੱਗੇ ਹੈ । ਮੈਨੇਜਮੈਂਟ ਤੇ ਸਟਾਫ਼ ਦਾ ਆਪਸੀ ਸਹੀ ਤਾਲਮੇਲ ਵੀ ਇਸ ਸਕੂਲ ਨੂੰ ਅੱਗੇ ਲਿਜਾਣ ਲਈ ਇੱਕ ਮਿਸਾਲ ਹੈ । ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਇਹ ਸਕੂਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ।

ਸ.ਪਰਮਜੀਤ ਸਿੰਘ ਸਿੱਧਵਾਂ

ਸਕੱਤਰ ਲੋਕ ਭਲਾਈ ਪਾਰਟੀ

ਗੁਰੂ ਹਰਿਗੋਬਿੰਦ ਪਬਲਿਕ ਸੀਨੀ. ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿੱਦਿਆ ਦੇ ਖੇਤਰ ਵਿੱਚ ਅਤੇ ਖੇਡਾਂ ਦੇ ਖੇਤਰ ਵਿੱਚ ਇੱਕ ਮਿਸਾਲੀ ਅਦਾਰਾ ਹੈ। ਇੱਥੇ ਵਿਦਿਆਰਥੀਆਂ ਨੂੰ ਧਾਰਮਿਕ, ਸਮਾਜਿਕ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕੀਤੇ ਜਾਂਦੇ ਹਨ। ਇਹ ਸਭ ਕੁੱਝ ਇਸ ਕਰਕੇ ਹੀ ਸੰਭਵ ਹੋ ਸਕਿਆ ਕਿਉਂਕਿ ਇਥੋਂ ਦੇ ਪ੍ਬੰਧਕ, ਸਟਾਫ਼ ਬਹੁਤ ਇਮਾਨਦਾਰ ਅਤੇ ਮਿਹਨਤੀ ਹਨ। ਜੇਕਰ ਪ੍ਰਬੰਧਕ ਅਤੇ ਸਟਾਫ਼ ਇਮਾਨਦਾਰ ਹੋਵੇਗਾ ਤਾਂ ਉਸ ਦੇ ਹੁਕਮ ਤੋਂ ਬਿਨ੍ਹਾਂ ਵੀ ਅਤੇ ਉਸ ਦੀ ਗੈਰ ਹਾਜ਼ਰੀ ਵਿੱਚ ਵੀ ਸਾਰਾ ਕੰਮ ਠੀਕ ਹੋਵੇਗਾ। ਮੈਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਆ ਕੇ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿਉਕਿ ਏਨਾ ਡਿਸਪਲਿਨ ਸੀ ਕਿ ਹਰ ਪੱਖੋਂ ਬੱਚੇ ਸੁਚੇਤ ਹਨ। ਇਸ ਮੌਕੇ ਤੇ ਮੈ ਸਾਰੇ ਪ੍ਰਬੰਧਕਾਂ, ਪ੍ਰਿੰਸੀਪਲ ਮੈਡਮ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ।

ਮਨਪ੍ਰੀਤ ਸਿੰਘ ਇਆਲੀ

ਸਾਬਕਾ ਚੇਅਰਮੈਨ ਜ੍ਹਿਲਾ ਪ੍ਰੀਸ਼ਦ ਲੁਧਿਆਣਾ।

ਅੱਜ ਮਿਤੀ 1-12-2008 ਨੂੰ ਗੁਰੂ ਹਰਿਗੋਬਿੰਦ ਪਬਲਿਕ ਸੀਨੀ. ਸੈਕੰਡਰੀ ਸਕੂਲ ਦੇ 5090% ੩00 &॥॥੫੩119॥੮901 41੪੭0 ਕਰਨ ਦਾ ਮੋਕਾ ‘ਮਿਲਿਆ। ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਕਿਉਕਿ ਇਸ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਬਹੁਤ ਮੱਲਾਂ ਮਾਰੀਆਂ ਨੇ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਸੰਸਥਾਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਅਤੇ ਇਥੋਂ ਪੜ੍ਹਨ ਵਾਲੇ ਬੱਚੇ
ਪੜ੍ਹਕੇ ਚੰਗੇ ਇਨਸਾਨ ਬਣਨ ਅਤੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂਅ ਰੋਸ਼ਨ ਕਰਨ।

ਸ.ਰਵਿਦੌਰ ਸਿੰਘ ਭੱਠਲ - ਜਨਰਲ ਸੱਕਤਰ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ।

ਅੱਜ ਮੈਨੂੰ ਬੱਚਿਆਂ ਦੀ ਭਾਸ਼ਨ-ਕਲਾ ਦੀ ਪੇਸ਼ਕਾਰੀ ਸੁਣਨ ਦਾ ਮੌਕਾ ਮਿਲਿਆ। ਸੂਮਹ ਵਿਦਿਆਰਥੀ ਆਪਣੀ ਪੇਸ਼ਕਾਰੀ ਵਿੱਚ ਕਾਫ਼ੀ ਸਫ਼ਲ ਰਹੇ। ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਵੱਖ-ਵੱਖ ਖੇਤਰਾਂ,ਜੀਵਨ ਮੁੱਲਾਂ, ਵਿਰਸਾ ਤੇ ਬਦਲ ਰਹੀਆਂ ਕੀਮਤਾਂ ਬਾਰੇ ਇੰਜ ਵਿਉਂਤ-ਬੱਧ ਢੰਗ ਪ੍ਰਗਟਾਇਆ ਕਿ ਬੱਝਵਾਂ ਪ੍ਭਾਵ ਪੈਂਦਾ ਰਿਹਾ। ਮੈਂ ਸਮੁੱਚੇ ਕੈਂਪਸ ਦੀ ਦਿੱਖ ਤੇ ਸੁੱਚਜੀ ਵਿਉਂਤ-ਬੰਦੀ ਤੋਂ ਕਾਫ਼ੀ ਪ੍ਰਭਾਵਿਤ ਹੋਇਆ। ਵਿਸ਼ੇਸ਼ ਤੌਰ ਤੇ ਲਾਇਬਰੇਰੀ ਦੀ ਨੁਹਾਰ ਕਾਬਲੇ-ਤਾਰੀਫ਼ ਸੀ। ਸੁਚੱਜੇ ਹੱਥਾਂ ਵਿਚ ਇਸ ਆਦਰਸ਼ਕ ਵਿਦਿਅਕ ਅਦਾਰੇ ਦੀ ਵਾਗ-ਡੋਰ ਜਿੱਥੇ ਆਪਣਾ ਫਰਜ਼ ਅਦਾ ਕਰ ਰਹੀ ਹੈ ਉੱਥੇ ਚੰਗੇਰੇ ਭਵਿੱਖ ਦੀ ਆਸ ਵੀ ਬੱਝਦੀ ਹੈ। ਅਦਾਰੇ ਦੀ ਪ੍ਰਗਤੀ ਦੀ ਕਾਮਨਾ ਕਰਦਾ ਹਾਂ।

ਹਰਸੁਰਿੰਦਰ ਸਿੰਘ ਗਿੱਲ

ਮੈਂਬਰ ਐਸ.ਜੀ.ਪੀ.ਸੀ

ਮੈਂ ਅੱਜ ਇਥੇ ਸਕੂਲ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਬੱਚਿਆ, ਟਰਸਟੀਜ਼ ਸਾਹਿਬਾਨ ਤੇ ਇਲਾਕੇ ਦੇ ਬੱਚਿਆ ਦੇ ਮਾਤਾ ਪਿ: ਮਿਲ ਕੇ ਮਨਾਇਆ। ਮੇਰਾ ਦਿਲ ਬਹੁਤ ਹੀ ਖੁਸ਼ ਹੋਇਆ। ਖ਼ਾਸ ਕਰਕੇ ਪ੍ਰਿੰਸੀਪਲ ਸਤਿੰਦਰਜੀਤ ਕੌਰ ਜੀ ਦਾ ਧੰਨਵਾਦੀ ਹਾਂ, ਜਿਹਨਾਂ ਨੇ ਸੰਗਤ ਅਤੇ ਬੱਚਿਆਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ।